ਤਿਪ-ਤਿਪ ਕਰ ਹੰਝੂ ਗੱਲਾਂ ਉੱਤੇ ਆ ਗਏ
ਉਂਝ ਅੱਖ ਮੇਰੀ ਲੱਗੀ ਰੋਈ ਨਾ
ਸਿੱਲੇ੍ ਜਿਹੇ ਥਾਂਵਾ ਤੇ ਵੀ ਸੜਦੇ ਨੇ ਪੈਰ ,ਉਂਝ ਦੁੱਖਾਂ ਦੀ ਵਜ੍ਹਾ ਕੋਈ ਨਾ
ਹਾੜੇ ਵੇ ਹਕੀਮਾਂ ਸਾਡਾ ਕਰ ਕੋਈ ਕੋਈ ਇਲਾਜ
ਸਾਨੂੰ ਲੱਗੇ ਕੋਈ ਦਵਾ ਦਾਰੂ ਨਾ,
ਨਿੱਕੀ ਜਿਹੀ ਛੱਲ ਸਾਡਾ ਰਾਹ ਰੋਕ ਰੱਖਿਆ ਏ
ਉਂਝ ਸੱਤ ਪੱਤਣਾ ਦੇ ਅਸੀਂ ਤਾਰੂ ਆਂ।
ਲੱਭਦੇ ਪਤਾ ਨੀ ਕੀਹਨੂੰ ਚੱਤੋ ਪਹਿਰ ਰਹੀਏ
ਸਾਡੀ ਕੀਮਤੀ ਕੋਈ ਚੀਜ ਖੋਈ ਨਾ
ਸਿੱਲ੍ਹੇ ਜਿਹੇ.........
ਚੰਗੀ ਤਰ੍ਹਾਂ ਵੇਖੀ ਕਿਤੇ ਰਾਂਝੇ ਵਾਲਾ ਦੁੱਖ ਤਾਂ ਨੀ
ਜਾਂ ਦੁੱਖ ਪੁੰਨੂ ਦਾ ਸਹਾਰਨਾ ਪਵੇ
ਸੁੱਤੇ ਸੁੱਤੇ ਡਾਚੀ ਵਾਲੇ ਲੈ ਨਾ ਜਾਣ ਸਾਨੂੰ
ਵੱਗ ਸਿਆਲਾਂ ਦਾ ਨਾਂ ਚਾਰਨਾ ਪਵੇ।
ਸਾਨੂੰ ਸਾਡੇ ਘਰ ਸਾਡੀ ਰੁੱਖੀ ਮਿੱਸੀ ਚੰਗੀ
ਕਿਉਕਿਂ ਚੂਰੀ ਖਾ ਕੇ ਮਿਲੇ ਢੋਈ ਨਾ
ਸਿੱਲ੍ਹੇ ਰਾਹਾ.........
Aucun commentaire:
Enregistrer un commentaire