ਲੱਭਦੇ ਨਾ ਫਿਰ ਦਿਲਦਾਰ ਵੇ ਗਵਾਚੇ,
ਜਦੋਂ ਇੱਕ ਵਾਰੀ ਰਹਿ ਜੇ ਸੱਸੀ ਸੁੱਤੀ ਸੱਜਣਾ
ਪਤਝੜ ਹੁੰਦੀ ਤਾਂ ਸਬਰ ਕਰ ਲੈਂਦੇ,ਫੁੱਲ ਟੁੱਟਿਐ ਬਹਾਰਾਂ ਵਾਲੀ ਰੁੱਤੀਂ ਸੱਜਣਾ।
ਉਮਰਾਂ ਦੇ ਰੋਣੇ ਸਾਡੀ ਝੋਲੀ ਵਿਚ ਪਾ ਗਿਆਂ ਤੂੰ ਕਿਹੜਿਆਂ ਬੁੱਲਾਂ ਦੇ ਨਾਲ ਹੱਸੀਏ
ਸਿਖਰਾ ਦੀ ਰੁੱਤੇ ਸਾਡੀ ਚੰਨ ਗੋਡੀ ਮਾਰ ਗਿਆ ਕੀਹਦਿਆਂ ਦਰਾਂ ਤੇ ਜਾ ਕੇ ਦੱਸੀਏ
ਪੇਕੇ ਹੁੰਦੇ ਮਾਵਾਂ ਨਾਲ ਆਖ ਗਿਆ ਤੂੰ ਤਾਂ ਦੱਸ ਪਤੀ ਬਿਨਾ ਸੌਹਰੇ ਕਿਵੇਂ ਰਹਾਂ ਮੈਂ
ਦੁਨੀਆਂ ਤੇ ਦਿਲਾਂ ਦੇ ਸਹਾਰੇ ਨਹੀਂ ਰਹੇ ਦੱਸ ਕੀਹਨੂੰ ਫੇਰ ਦਿਲਾਂ ਦੀਆਂ ਕਹਾਂ ਮੈਂ
ਕਿਹੋ ਜਿਹੀ ਸੀਗੀ ਤੇਰੀ ਨੀਂਦ ਉਹ ਕੁਹਲੈਣੀ ਜਿਹੜੀ ਇਕ ਵਾਰੀ ਆ ਕੇ ਨਾ ਹੀ ਉੱਠੀ ਸੱਜਣਾ।
ਪਤਝੜ ਹੁੰਦੀ ਤਾਂ..............................................................................।
ਕਦੇ ਕਹਿੰਦਾਂ ਸੀ ਬਣਾ ਦੇ ਸ਼ੀਸ਼ਾ ਯਾਰ ਦਾ ਮੈਂ ਮੂਹਰੇ ਬਹਿ ਕੇ ਤੱਕਿਆ ਕਰੂੰ
ਜੀਹਦਾ ਸੀਸਾ ਨਾ ਹੀ ਯਾਰ ਜੀਹਦੇ ਕੋਲ ਰਿਹਾ ਉਹ ਕਿਵੇਂ ਹੱਸਿਆ ਕਰੂ
ਅੱਖਾਂ ਸਾਹਵੇ ਰਹਿੰਦੀ ਤੇਰੀ ਟੌਰੇ ਵਾਲੀ ਪੱਗ ਨਾਲੇ ਪੈਂਰੀ ਪਾਈ ਜਰਕਦੀ ਜੁੱਤੀ ਸੱਜਣਾ।
ਪਤਝੜ ਹੁੰਦੀ ਤਾਂ..............................................................................।
ਤਿੜਕੇ ਘੜੇ ਦਾ ਇੱਥੇ ਪਾਣੀ ਅਸੀਂ ਸਾਰੇ ਕੀ ਪਤਾ ਹੈ ਕਦੋਂ ਹੈ ਤੁਰ ਜਾਣਾ ਵੇ
ਤੇਰੇ ਵਾਲੀ ਚੰਨਾਂ ਸਾਨੂੰ ਆਸ ਨੀ ਭੋਰਾ ਕਿ ਪੱਕਿਆਂ ਵੀ ਇੰਝ ਖੁ੍ਰ ਜਾਣਾ ਵੇ
ਬੱਗੇ ਸੂਈ ਦੇ ਨਖਾਰਿਆਂ ਚੋਂ ਲੰਘ ਦਿਲਦਾਰਾ ਤਾਂ ਹੀ ਚੀਜ ਕਿਤੇ ਬਣਿਆ ਸੀ ਸੁੱਚੀ ਸੱਜਣਾ।
ਪਤਝੜ ਹੰਦੀ ਤਾਂ ਸਬਰ ਕਰ ਲੈਂਦੇ ਫੁੱਲ ਟੁੱਟਿਐ ਬਹਾਰਾਂ ਵਾਲੀ ਰੁੱਤੀਂ ਸੱਜਣਾ।
(ਇਹ ਗੀਤ ਬਿੰਦਰਖੀਏ ਦੀ ਮੌਤ ਤੋਂ ੍ਹਫਤਾ ਬਾਅਦ ਲਿਖਿਆ ਸੀ )
Aucun commentaire:
Enregistrer un commentaire